News

ਅੱਧੀ ਰਾਤ ਮਜੀਠੀਆ ਨੂੰ ਸੜਕ ‘ਤੇ ਕਿਉਂ ਉਤਰਣਾ ਪਿਆ ? ਕੀ ਸੀ ਪੱਗ ਲੱਥਣ ਦਾ ਮਾਮਲਾ .. !!

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੇਰ ਰਾਤ ਅੰਮ੍ਰਿਤਸਰ ਦੇ ਜੰਡਿਅਾਲਾ ਥਾਣੇ ਦੇ ਬਾਹਰ ਵੱਡੀ ਗਣਿਤੀ ’ਚ ਹਾਜ਼ਰ ਅਕਾਲੀ ਵਰਕਰਾਂ ਨਾਲ ਧਰਨਾ ਲਾਇਆ। ਧਰਨਾਕਾਰੀ ਅਕਾਲੀ ਵਰਕਰਾਂ ਦਾ ਦੋਸ਼ ਸੀ ਕਿ ਮਜੀਠੀਆ ਦੇ ਪਿੰਡ ਸਾਧਪੁਰ ਦੇ ਜ਼ਿਲਾ ਪ੍ਰੀਸ਼ਦ ਦੇ ਅਕਾਲੀ ਉਮੀਦਵਾਰ ਦੇ ਪੁੱਤਰ ਨਾਲ ਕਾਂਗਰਸੀਆਂ ਨੇ ਧੱਕੇਸ਼ਾਹੀ ਕੀਤੀ ਹੈ। ਕਾਂਗਰਸ ਦੇ ਨੇਤਾਵਾਂ ਨੇ ਉਨ੍ਹਾਂ ਦੇ ਉਮੀਦਵਾਰ ਨਾਲ ਬਦਸਲੂਕੀ ਕਰਦਿਅਾਂ

ਅੱਧੀ ਰਾਤ ਮਜੀਠੀਆ ਨੂੰ ਸੜਕ 'ਤੇ ਕਿਉਂ ਉਤਰਣਾ ਪਿਆ ?

ਅੱਧੀ ਰਾਤ ਮਜੀਠੀਆ ਨੂੰ ਸੜਕ 'ਤੇ ਕਿਉਂ ਉਤਰਣਾ ਪਿਆ ?Bikram Singh Majithia Shiromani Akali Dal #Rally #PoliceStation #Protest #IndianNationalCongressPunjab

Posted by JagBani on Sunday, 16 September 2018

ਉਸ ਦੇ ਕੱਕਾਰਾਂ ਦੀ ਬੇਅਦਬੀ ਕੀਤੀ ਹੈ, ਜਿਸ ਦੌਰਾਨ ਉਸ ਦੀ ਪੱਗ ਤੱਕ ਉਤਾਰ ਦਿੱਤੀ ਗਈ। ਜਦੋਂ ਇਸ ਮਾਮਲੇ ’ਚ ਅਕਾਲੀ ਦਲ ਦੇ ਵਰਕਰ ਸ਼ਿਕਾਇਤ ਦੇਣ ਲਈ ਗਏ ਤਾਂ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ, ਜਿਸ ਤੋਂ ਬਾਅਦ ਅਕਾਲੀ ਦਲ ਦੇ ਨੇਤਾਵਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ’ਚ ਧਰਨਾ-ਪ੍ਰਦਰਸ਼ਨ ਕੀਤਾ। ਲਗਭਗ ਦੋ ਘੰਟੇ ਤੱਕ ਚੱਲੇ ਇਸ ਧਰਨੇ ਦੌਰਾਨ ਕਾਂਗਰਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਅਾਂ ਬਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮਹਿਲਾ ਉਮੀਦਵਾਰ ਦੇ ਬੇਟੇ ਸੰਦੀਪ ਸਿੰਘ ਦੇ ਕੱਕਾਰਾਂ ਦੀ ਬੇਅਦਬੀ ਕੀਤੀ ਗਈ ਹੈ ਤੇ ਉਸ ਦੀ ਸ਼ਿਕਾਇਤ ਨੂੰ ਦਬਾਉਣ ਲਈ ਪੁਲਸੀਆਂ ਵੱਲੋਂ ਧੱਕੇਸ਼ਾਹੀ ਕੀਤੀ ਗਈ, ਜਿਸ ਦੇ ਰੋਸ ਵਜੋਂ ਇਹ ਧਰਨਾ ਲਾਇਆ ਗਿਅਾ ਹੈ। ਧਰਨੇ ਤੋਂ ਬਾਅਦ ਹਰਕਤ ’ਚ ਆਈ ਪੁਲਸ ਨੇ ਕਾਂਗਰਸੀ ਉਮੀਦਵਾਰ ਖਿਲਾਫ ਮਾਮਲਾ ਦਰਜ ਕਰ ਲਿਅਾ ਹੈ।ਮਜੀਠੀਆ ਨੇ ਕਿਹਾ ਕਿ ਚੋਣਾਂ ’ਚ ਜੇਕਰ ਕੋਈ ਵੀ ਕਾਂਗਰਸੀ ਅਕਾਲੀ ਦਲ ਦੇ ਵਰਕਰ ਜਾਂ ਕਿਸੇ ਹੋਰ ਨਾਲ ਧੱਕੇਸ਼ਾਹੀ ਕਰੇਗਾ ਤਾਂ ਉਸ ਖਿਲਾਫ ਅਕਾਲੀ ਦਲ ਚੱਟਾਨ ਵਾਂਗ ਖਡ਼੍ਹਾ ਹੋਵੇਗਾ।ਇਸ ਸਬੰਧੀ ਜਗਤਪ੍ਰੀਤ ਸਿੰਘ ਐੱਸ. ਪੀ. (ਐੱਚ.) ਨੇ ਸੰਪਰਕ ਕਰਨ ’ਤੇ ਦੱਸਿਅਾ ਕਿ ਇਹ ਦੋਵੇਂ ਪੱਖਾਂ ਦੀ ਆਪਸੀ ਤਕਰਾਰ ਦਾ ਮਾਮਲਾ ਸੀ। ਪੁਲਸ ਵਲੋਂ ਫਿਲਹਾਲ ਮਾਮਲਾ ਦਰਜ ਕਰਨ ਉਪਰੰਤ ਅਕਾਲੀ ਦਲ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਹੈ।

Read More...

News

ਵਰਦੇ ਮੀਂਹ ਵਿੱਚ ਵੀ ਸੰਗਤਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾ ਰਹੀਆਂ

ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਰੋਕਣ ਲਈ ਸਿੱਖ ਜਥੇਬੰਦੀਆਂ ਡਟੀਆਂ ਰਹੀਆਂ। ਰੈਲੀ ਰੋਕਣ ਲਈ ਅੱਗੇ ਵਧ ਰਹੀਆਂ ਸਿੱਖ ਜਥੇਬੰਦੀਆਂ ਨੂੰ ਪੁਲਿਸ ਨੇ ਸ਼ਹਿਰ ਦੇ ਬਾਹਰ ਹੀ ਰੋਕ ਦਿੱਤਾ। ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਤਕਰੀਬਨ 10 ਹਜ਼ਾਰ ਪੁਲਿਸ ਮੁਲਾਜ਼ਮ ਫ਼ਰੀਦਕੋਟ ਵਿੱਚ ਤਾਇਨਾਤ ਕੀਤੇ ਗਏ।ਹਾਲਾਂਕਿ, ਜਥੇਬੰਦੀਆਂ ਬੈਰੀਕੇਡ ਤੋੜ ਕੇ ਅੱਗੇ ਵਧ ਗਈਆਂ ਪਰ ਸ਼ਹਿਰ ਅੰਦਰ ਵੜਨ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ।

ਵਰਦੇ ਮੀਂਹ ਵਿੱਚ ਵੀ ਸੰਗਤਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾ ਰਹੀਆਂ

Posted by Ranjit Kaur on Monday, 10 September 2018

ਪੁਲਿਸ ਤੇ ਜਥੇਬੰਦੀਆਂ ਦੀ ਇਸ ਖਿੱਚੋਤਾਣ ਵਿੱਚ ਐਂਬੂਲੈਂਸ ਕਾਫੀ ਦੇਰ ਤਕ ਫਸੀ ਰਹੀ। ਧਰਨੇ ਤੇ ਪੁਲਿਸ ਬਲਾਂ ਵਿਚਕਾਰ ਇੱਕ ਛੋਟੇ ਬੱਚੇ ਨੂੰ ਹਸਪਤਾਲ ਲਿਜਾ ਰਹੀ ਐਂਬੂਲੈਂਸ ਫਸ ਗਈ। ਪੁਲਿਸ ਨੇ ਐਂਬੂਲੈਂਸ ਨੂੰ ਵੀ ਸ਼ਹਿਰ ਦੇ ਅੰਦਰ ਵੜਨ ਦੀ ਇਜਾਜ਼ਤ ਨਹੀਂ ਦਿੱਤੀ।ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਧਰਨਾ ਸੜਕ ਤੋਂ ਹਟਾ ਲਿਆ ਪਰ ਇਸ ਦੇ ਬਾਵਜੂਦ ਪੁਲਿਸ ਨੇ ਆਪਣੀ ਬੈਰੀਕੇਡਿੰਗ ਤਾਇਨਾਤ ਰੱਖੀ ਤੇ ਐਂਬੂਲੈਂਸ ਨੂੰ ਵਾਪਸ ਮੁੜਨਾ ਪਿਆ। ਐਂਬੂਲੈਂਸ ਵਿੱਚ ਮਰੀਜ਼ ਛੋਟੇ ਬੱਚੇ ਦੀ ਹਾਲਤ ਕਾਫੀ ਨਾਜ਼ੁਕ ਸੀ ਤੇ ਉਸ ਨੂੰ ਆਕਸੀਜਨ ਵੀ ਲੱਗੀ ਹੋਈ ਸੀ।ਅਜਿਹੇ ਪ੍ਰਬੰਧਾਂ ‘ਤੇ ਇੰਸਪੈਕਟਰ ਜਨਰਲ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਫ਼ਰੀਦਕੋਟ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਹਾਲਤ ਬਹਾਲ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਿੰਡ ਬਾਦਲ ਤੋਂ ਫ਼ਰੀਦਕੋਟ ਤਕ ਪੂਰੇ ਸੁਰੱਖਿਆ ਘੇਰੇ ਵਿੱਚ ਲਿਆਂਦਾ ਗਿਆ।ਆਈ ਜੀ ਛੀਨਾ ਨੇ ਕਿਹਾ ਕਿ ਜੇਕਰ ਕੋਈ ਵੀ ਪ੍ਰਦਰਸ਼ਨਕਾਰੀ ਕਾਨੂੰਨ ਹੱਥ ਵਿੱਚ ਲਵੇਗਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੁਲਿਸ ਨੇ ਫ਼ਰੀਦਕੋਟ ਪ੍ਰਸ਼ਾਸਨ ਨੂੰ ਧਾਰਾ 144 ਲਾਉਣ ਦੀ ਸਿਫਾਰਸ਼ ਪਹਿਲਾਂ ਹੀ ਕਰ ਦਿੱਤੀ ਗਈ ਸੀ।

Read More...

News

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਵੇਖਣ ਆਇਆ 5 ਸਾਲ ਦਾ ਬੱਚਾ ਗਟਰ ‘ਚ ਡਿੱਗਿਆ, ਹੋਈ ਮੌਤ..

ਇਤਿਹਾਸਿਕ ਸਥਾਨ ਡੇਰਾ ਬਾਬਾ ਨਾਨਕ ਵਿਖੇ ਗੁ. ਚੋਲਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ‘ਅੰਗ ਬਸਤਰ’ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੂਰ ਦੁਰੇਡੇ ਤੋਂ ਇਥੇ ਪੁੱਜਣ ਲੱਗੀਆਂ ਹਨ। ..ੲਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਦਾਸੀ ਦੇ ਲਿਬਾਸ ਉਤਾਰ ਕੇ ਸੰਸਾਰੀ ਕੱਪੜੇ ਪਹਿਨ ਕੇ ਜਿੱਥੇ ਖੇਤੀਬਾੜੀ ਦਾ ਕੰਮ ਕੀਤਾ, ਉਥੇ ੳੁਹ ਹੱਥੀਂ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜੱਪਣ ਦਾ ਉਪਦੇਸ਼ ਸਮੁੱਚੀ ਲੋਕਾਈ ਨੂੰ ਦਿੰਦੇ ਰਹੇ।

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਵੇਖਣ ਆਇਆ 5 ਸਾਲ ਦਾ ਬੱਚਾ ਗਟਰ ‘ਚ ਡਿੱਗਿਆ, ਹੋਈ ਮੌਤ..

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਵੇਖਣ ਆਇਆ 5 ਸਾਲ ਦਾ ਬੱਚਾ ਗਟਰ ‘ਚ ਡਿੱਗਿਆ, ਹੋਈ ਮੌਤ..

Posted by Daily Post Punjabi on Sunday, 16 September 2018

ਇਥੇ ਗੁਰੂ ਜੀ ਨੇ ਆਪਣੇ ਜੀਵਨ ਦੇ ਅੰਤਲੇ 17 ਸਾਲ 5 ਮਹੀਨੇ 9 ਦਿਨ ਬਤੀਤ ਕੀਤੇ ਅਤੇ ਲੋਕਾਈ ਨੂੰ ਝੂਠੇ ਕਰਮ ਕਾਂਡਾਂ ਤੋਂ ਛੁਟਕਾਰਾ ਪਾਉਣ, ਹੱਥੀਂ ਕਿਰਤ ਦਾ ਹੋਕਾ ਦਿੱਤਾ। ਇਸੇ ਸਥਾਨ ‘ਤੇ ਗੁਰੂ ਜੀ 5 ਸਤੰਬਰ 1539 ਨੂੰ ਜੋਤੀ ਜੋਤ ਸਮਾ ਗਏ ਸਨ। ਤਵਾਰੀਖ ਗੁਰ ਖ਼ਾਲਸਾ ਵਿੱਚ ਗਿਆਨੀ ਗਿਆਨ ਸਿੰਘ ਨੇ ਦੱਸਿਆ ਹੈ ਕਿ, ‘ਗੁਰੂ ਮਹਾਰਾਜ ਦੇ ਪੜੋਤਿਆਂ ਧਰਮ ਚੰਦ ਅਤੇ ਮਿਹਰ ਚੰਦ ਨੇ ਦਰਿਆ ਰਾਵੀ ਤੋਂ ਉਰਾਰ ਸ਼ਹਿਰ ਡੇਹਰਾ ਬਾਬਾ ਨਾਨਕ ਵਸਾਇਆ। ਇੱਥੇ ਗੁਰੂ ਜੀ ਦੀ ਸਮਾਧ ਵੀ ਉਸਾਰੀ ਗਈ।’ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ 1960 ‘ਚ ਦੱਸਿਆ ਗਿਆ ਹੈ ਕਿ, ਡੇਹਰਾ ਬਾਬਾ ਨਾਨਕ ਵਿਖੇ ਇਸ ਦੁਹਰੇ ਗੁਰਦੁਆਰੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਅਤੇ ਇਸ ਦੇ ਨਾਮ ਗਿਆਰਾਂ ਸੌ ਵੀਹ ਘੁਮਾ ਜ਼ਮੀਨ ‘ਤੇ ਕੁੱਲ 32 ਸੌ ਰੁਪਏ ਸਾਲਾਨਾ ਜਗੀਰ ਲਗਾਈ। ਇੱਥੇ ਫੱਗਣ 20 ਨੂੰ ਚੋਲੇ ਦਾ ਮੇਲਾ ਤੇ ਵਿਸਾਖੀ ਮੇਲੇ ਲੱਗਦੇ ਹਨ। ਡਾ. ਕੁਲਵੰਤ ਸਿੰਘ ਖੋਖਰ ਦੀ ਕਿਤਾਬ ‘ਗੁਰੂ ਨਾਨਕ ਨਿਵਾਜਿਆ ਬਟਾਲਾ ‘ ’ਚ ਦੱਸਿਆ ਗਿਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਤਾਂ, ਉਸ ਵਕਤ ਦੇ ਉਥੋਂ ਦੇ ਹਾਕਮ ਅਸਮਾਇਲ ਸਫ਼ਵੀ ਨੇ ਇਹ ਚੋਲਾ ਗੁਰੂ ਜੀ ਨੂੰ ਸਤਿਕਾਰ ਵਜੋਂ ਭੇਟ ਕੀਤਾ। ਜਿਸ ਉੱਪਰ 30 ਸੁਪਾਰੇ ਕੁਰਾਨ ਸ਼ਰੀਫ ਦੇ 7 ਅਰਬੀ ਫਾਰਸੀ ਭਾਵ 5 ਪ੍ਰਕਾਸ਼ ਦੇ ਅੱਖਰ ਉਕਰੇ ਹੋਏ ਹਨ।ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਤੋਂ ਬਾਅਦ ਆਖਰੀ ਅਵਸਥਾ ਸਮੇਂ ਆਪਣੇ ਪਰਿਵਾਰ ਸਹਿਤ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਪਹੁੰਚੇ ਤਾਂ ਉਨ੍ਹਾਂ ਉਦਾਸੀ ਬਾਣਾ ਉਤਾਰ ਕੇ ਸੰਸਾਰੀ ਬਸਤਰ ਪਹਿਨ ਲਏ। ਪਹਿਲੀ ਪਾਤਸ਼ਾਹੀ ਦੀ ਨੌਵੀਂ ਵੰਸਜ ‘ਚ ਕਾਬਲੀ ਮੱਲ ਬੇਦੀ ਹੋਏ, ਜੋ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਦੇ ਹੱਥਾਂ ਦਾ ਕੱਢਿਆ ਰੁਮਾਲ ਅਤੇ ਬਗਦਾਦ ਦੇ ਹਾਕਮ ਵੱਲੋਂ ਦਿੱਤਾ ਚੋਲਾ ਡੇਰਾ ਬਾਬਾ ਨਾਨਕ ਵਿਖੇ ਲੈ ਕੇ ਆਏ ਸਨ। ਹੁਣ ਦੋਵੇਂ ਬਸਤਰ ਬਹੁਤ ਬਿਰਧ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਪਹਿਲਾਂ-ਪਹਿਲ ਤਾਂ ਇਹੋ ਅੰਗ ਬਸਤਰ ਕਈ ਰੁਮਾਲਿਆਂ ਵਿੱਚ ਲਪੇਟ ਕੇ ਰੱਖੇ ਜਾਂਦੇ ਰਹੇ। ਹੁਣ ਅਜਿਹਾ ਨਹੀਂ ਹੈ, ਸਗੋਂ ਗੁਰੂ ਜੀ ਦੇ ਅੰਗ ਬਸਤਰਾਂ ਦੇ ਦਰਸ਼ਨ ਦੀਦਾਰੇ ਸ਼ਰਧਾਲੂਆਂ ਨੂੰ ਕਰਵਾਏ ਜਾਂਦੇ ਹਨ। ਇਹ ਅੰਗ ਬਸਤਰ ਸ਼ੀਸ਼ੇ ‘ਚ ਮੜ੍ਹੇ ਹੋਏ ਹਨ।

Read More...

News

Navjot Kaur Sidhu ਦੇ Sukhbir Badal ਤੇ ਨਿਸ਼ਾਨੇ ..ਕਿਹਾ ਇਹ ਮੀਟ-ਮੁਰਗੇ ਖਾਂਦਾ..

ਮਜੀਠੀਆ ਵੱਲੋਂ ਸਿੱਧੂ ‘ਤੇ ਰਾਧੇ ਮਾਂ ਤੇ ਡੇਰਾ ਸੱਚਾ ਸੌਦਾ ਦੇ ਮੁਖੀ ਨਾਲ ਮੁਲਾਕਾਤ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਪਤਨੀ ਨਵਜੋਤ ਕੌਰ ਸਿੱਧੂ ਉਨ੍ਹਾਂ ਦੇ ਬਚਾਅ ‘ਚ ਉੱਤਰੀ ਹੈ…. ਨਵਜੋਤ ਕੌਰ ਨੇ ਕਿਹਾ ਕਿ ਸਿੱਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਨੂੰ ਨਹੀਂ ਮੰਨਦੇ…..ਰਾਧੇ ਮਾਂ ਨਾਲ ਹੋਈ ਉਨ੍ਹਾਂ ਦੀ ਮੁਲਾਕਾਤ ਮਹਿਜ਼ ਇਕ ਇਤਫਾਕ ਸੀ…..ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਕਿਹਾ

ਪਤਨੀ ਤੋਂ ਸੁਣੋ ਹੱਥਾਂ 'ਚ ਮੁੰਦਰੀਆਂ ਕਿਉਂ ਪਾਉਂਦੇ ਨੇ ਨਵਜੋਤ ਸਿੱਧੂ ?

Posted by JagBani on Sunday, 16 September 2018

ਕਿ ਬਾਦਲ ਪਰਿਵਾਰ ਡੇਰਿਆਂ ‘ਚ ਜਾ ਕੇ ਵੋਟਾਂ ਮੰਗਦੇ ਹਨ ਨਾ ਕਿ ਸਿੱਧੂ…. ਉਨ੍ਹਾਂ ਸੁਖਬੀਰ ਬਾਦਲ ਤੇ ਮਜੀਠੀਆ ‘ਤੇ ਤਿੱਖੇ ਨਿਸ਼ਾਨੇ ਸਾਧੇ..ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਮੰਨਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਵਲੋਂ ਹੱਥ ‘ਚ ਪਾਈਆਂ ਮੁੰਦਰੀਆਂ ਸਬੰਧੀ ਬੋਲਦਿਆਂ ਕਿਹਾ ਕਿ ਇਹ ਇਕ ਐਸਟ੍ਰੋਲੋਜੀਕਲ ਸਾਇੰਸ ਹੈ ਇਸ ਦਾ ਕਿਸੇ ਡੇਰਿਆ ਨਾਲ ਕੋਈ ਸਬੰਧ ਨਹੀਂ ਤੇ ਨਾ ਹੀ ਸਿੱਧੂ ਸਾਹਿਬ ਕਿਸੇ ਡੇਰੇ ‘ਤੇ ਜਾਂਦੇ ਹਨ।ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਅਕਾਲੀ ਦਲ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਡੇਰਿਆ ‘ਤੇ ਬਾਦਲ ਜਾਂਦੇ ਨੇ ਤੇ ਵੋਟਾਂ ਲੈਂਦੇ ਹਨ। ਇਹ ਸਾਰੀ ਦੁਨੀਆਂ ਨੂੰ ਲੁੱਟਦੇ ਹਨ ਤੇ ਪੂਰੇ ਪੰਜਾਬ ਦਾ ਪੈਸਾਂ ਇਹ ਲੁੱਟ ਕੇ ਖਾ ਗਏ ਹਨ। ਇਹ ਲੋਕ ਪੈਸੇ ਨਾਲ ਪੰਜਾਬ ‘ਤੇ ਰਾਜ ਕਰਨਾ ਚਾਹੁੰਦੇ ਹਨ ਤੇ ਇਨ੍ਹਾਂ ਨੇ ਪੈਸਾ ਸੁੱਟ ਕੇ ਅਬੋਹਰ ਦੀ ਰੈਲੀ ਕੀਤੀ ਹੈ। ਸੁਖਬੀਰ ਨੂੰ ਪੰਥ ਤੋਂ ਛੇਕਣਾ ਚਾਹੀਦਾ ਹੈ ਕਿਉਂਕਿ ਉਹ ਪੰਥਕ ਨਹੀਂ ਹੈ ਮੀਟ-ਮੁਰਗੇ ਖਾਂਦਾ ਹੈ। ਸੁੱਖਾ ਸਵੇਰੇ ਹੀ ਅਫੀਮ ਦੀ ਗੋਲੀ ਖਾ ਕੇ ਡਿੱਗ ਰਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਇਨ੍ਹਾਂ ਦੀਆਂ ਗਲਤ ਨੀਤੀਆਂ ਦਾ ਜਵਾਬ ਦੇ ਰਹੇ ਹਨ ਪਰ ਫਿਰ ਵੀ ਇਹ ਬੇਸ਼ਰਮ ਇੰਨੇ ਹਨ ਕਿ ਉਨ੍ਹਾਂ ਦੇ ਜਵਾਬ ਨੂੰ ਸਮਝ ਨਹੀਂ ਰਹੇ ਹਨ ਤੇ ਬਾਹਰ ਦੇ ਦੇਸ਼ਾਂ ‘ਚੋਂ ਵੀ ਜੁੱਤੀਆਂ ਖਾ ਰਹੇ ਹਨ।ਨਵਜੋਤ ਸਿੱਧੂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਕਾਂਗਰਸ ਮੁੰਨੀ ਤੋਂ ਵੱਧ ਬਦਨਾਮ ਹੈ : ਬਿਕਰਮ ਮਜੀਠੀਆ:ਫਰੀਦਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਬਰ ਵਿਰੋਧੀ ਰੈਲੀ ਵਿੱਚ ਵਰਕਰਾਂ ਦਾ ਠਾਠਾਂ ਮਾਰਦਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ।ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਟੇਜ ਤੇ ਮੌਜੂਦ ਹਨਇਸ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਨੀਲ ਜਾਖੜ ਦੇ ਚੈਂਲੇਂਜ ਨੂੰ ਸ਼੍ਰੋਮਣੀ ਅਕਾਲੀਆ ਦਲ ਨੇ ਕਬੂਲ ਕੀਤਾ ਹੈ।ਮਜੀਠੀਆ ਨੇ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਕਾਂਗਰਸ ਦੀ ਸਹਿ ‘ਤੇ ਕੰਮ ਕਰ ਰਿਹਾ ਹੈ।ਬਲਜੀਤ ਸਿੰਘ ਦਾਦੂਵਾਲ ਦਾ ਬਾਣਾ ਹੋਰ ਤੇ ਕੰਮ ਹੋਰ ਹੈ।ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਕਾਂਗਰਸ ਮੁੰਨੀ ਤੋਂ ਵੱਧ ਬਦਨਾਮ ਹੈ।ਉਨ੍ਹਾਂ ਨੇ ਕਿਹਾ ਕਿ ਸਿੱਧੂ ਮੌਕਾਪ੍ਰਸਤ ਅਤੇ ਦਲਬਦਲੂ ਆਦਮੀ ਹੈ ਇਸ ਰੈਲੀ ਵਿੱਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ,ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ,ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾਕਟਰ ਚਰਨਜੀਤ ਸਿੰਘ ਅਟਵਾਲ , ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ,ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ,ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆਂ ,ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ, ਸਾਬਕਾ ਕੈਬਨਿਟ ਮੰਤਰੀ ਤੋਤਾ ਸਿੰਘ ,ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਹਾਜ਼ਿਰ ਸਨ।

Read More...

News

ਬਾਦਲ ਨੇ ਆਪਣੀ ਤੇ ਸੁਖਬੀਰ ਦੀ ਕੁਰਬਾਨੀ ਦੇਣ ਦਾ ਲਿਆ ਪ੍ਰਣ ..

ਫਰੀਦਕੋਟ ਵਿਖੇ ਹੋਈ ਅਕਾਲੀ ਦਲ ਬਾਦਲ ਦੀ ਰੈਲੀ ਤੋਂ ਵੱਡੀ ਖਬਰ ਆਈ ਹੈ। ਰੈਲੀ ਨੂੰ ਬੋਲਦਿਆਂ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਕਿ ਉਹਨਾਂ ਨੂੰ ਅਤੇ ਸੁਖਬੀਰ ਬਾਦਲ ਨੂੰ ਮਾਰਨ ਦੇ ਲਈ ਪਿਸਤੌਲ ਲੈ ਕੇ ਇੱਕ ਸਕਸ਼ ਰੈਲੀ ਦੇ ਵਿਚ ਆਇਆ ਸੀ ਜਿਸਨੂੰ ਪੁਲਿਸ ਵਲੋਂ ਫੜਿਆ ਗਿਆ ਹੈ। ਬਾਦਲ ਨੇ ਕਿਹਾ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਉਹਨਾਂ ਨੂੰ ਤੇ ਸੁਖਬੀਰ ਬਾਦਲ ਨੂੰ ਮਾਰਨ ਦੀ ਵਿਓਂਤਬੰਦੀ ਘੜੀ ਜਾ ਰਹੀ ਹੈ।

Sukhbir Badal ਤੇ Parkash Singh Badal ਨੂੰ ਮਾਰਨ ਲਈ Faridkot Rally ਵਿਚ ਆਈ Pistol !!

Sukhbir Badal ਤੇ Parkash Singh Badal ਨੂੰ ਮਾਰਨ ਲਈ Faridkot Rally ਵਿਚ ਆਈ Pistol !!

Posted by Fateh Media on Sunday, 16 September 2018

ਨਾਲ ਹੀ ਬਾਦਲ ਨੇ ਕਿ ਜੇਕਰ ਪੰਜਾਬ ਦੀ ਖਾਤਿਰ ਉਹਨਾਂ ਨੂੰ ਜਾਂ ਸੁਖਬੀਰ ਨੂੰ ਆਪਣੀ ਸ਼ਹਾਦਤ ਵੀ ਦੇਣੀ ਪਈ ਤਾਂ ਉਹ ਪਿੱਛੇ ਨਹੀਂ ਹਟਣਗੇ।ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਫਰੀਦਕੋਟ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਅੱਜ ਹਥਿਆਰਬੰਦ ਸ਼ਖ਼ਸ ਹਮਲਾ ਕਰਨ ਲਈ ਰੈਲੀ ਵਿੱਚ ਆਇਆ ਸੀ। ਉਨ੍ਹਾਂ ਕਿਹਾ ਕਿ ਇੱਕ ਬੰਦੇ ਨੂੰ ਪਿਸਤੌਲ ਸਣੇ ਫੜਿਆ ਹੈ। ਉਹ ਕੋਈ ਹਮਲਾ ਕਰਨ ਦੇ ਮਕਸਦ ਨਾਲ ਆਇਆ ਸੀ। ਉਂਝ ਇਸ ਬਾਰੇ ਮੀਡੀਆ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ। ਬਾਦਲ ਦੇ ਮੂੰਹੋਂ ਇਹ ਖੁਲਾਸਾ ਸੁਣ ਕੇ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ।ਬਾਦਲ ਨੇ ਕਿਹਾ ਕਿ ਜੇਕਰ ਉਨ੍ਹਾਂ ਤੇ ਉਨ੍ਹਾਂ ਦੇ ਬੇਟੇ ਸੁਖਬੀਰ ਬਾਦਲ ਨੂੰ ਗੋਲੀ ਮਾਰ ਵੀ ਦੇਵੇ ਤਾਂ ਕੋਈ ਫਰਕ ਨਹੀਂ ਪਏਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਅਮਨ-ਸ਼ਾਂਤੀ ਲਈ ਆਪਣੀਆਂ ਜਾਨਾਂ ਵਾਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਨਾ ਕਿਸੇ ਤੋਂ ਡਰਦੇ ਹਨ ਤੇ ਨਾ ਹੀ ਕਿਸੇ ਨੂੰ ਡਰਾਉਂਦੇ ਹਨ। ਬਾਦਲ ਨੇ ਕਿਹਾ ਕਿ ਕਾਂਗਰਸ ਨੇ ਭਰਾ ਮਾਰੂ ਜੰਗ ਛੇੜੀ ਹੈ ਤੇ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਕਾਇਮ ਰੱਖਣ ਲਈ ਸ਼ਹਾਦਤਾਂ ਦੇਣੀਆਂ ਪੈਣੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਜੇਕਰ ਮੈਨੂੰ ਜਾਂ ਮੇਰੇ ਪੁੱਤਰ ਨੂੰ ਜਾਨ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਹਾਂ।ਬਾਦਲ ਨੇ ਰੈਲੀ ਦੌਰਾਨ ਮੁੜ ਜਜ਼ਬਾਤੀ ਪੱਤਾ ਖੇਡਦਿਆਂ ਆਪ੍ਰੇਸ਼ਨ ਬਲੂ ਸਟਾਰ, ਚੁਰਾਸੀ ਦੰਗੇ ਤੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਾਂਗਰਸ ਤੇ ਗਰਮ ਖਿਆਲੀਆਂ ਨੂੰ ਘੇਰਦਿਆਂ ਕਿਹਾ ਕਿ ਇਹ ਪੰਜਾਬ ਨੂੰ ਮੁੜ ਅੱਗ ਲਾਉਣਾ ਚਾਹੁੰਦੇ ਹਨ।

Read More...

News

ਇਕ ਆਹ ਵੀ ਇਲਾਜ ਦੇਖੋ ਸ਼ੂਗਰ ਦਾ …….

ਇਕ ਆਹ ਵੀ ਇਲਾਜ ਦੇਖੋ ਸ਼ੂਗਰ ਦਾ …….,,,सोशल मीडिया पर एक वीडियो बहुत तेजी से वायरल हो रही है इसमें आप देखेंगे कि एक सरदार जी ब्लड शुगर का इलाज बता रहे हैं इसमें वह बता रहे हैं कि हाथों के इन प्वाइंटों को दबने से रखने से सुगर कंट्रोल में की जा सकती है वीडियो बहुत ज्यादा तेजी से वायरल हो रही है सोशल मीडिया पर तो आप भी वीडियो देखकर अपनी राय कमेंट करके जरूर बताएं

ਵੀਰ ਜੀ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਸ਼ੂਗਰ ਦੇ ਮਰੀਜ਼ਾਂ ਦਾ ਭਲਾ ਹੋ ਸਕੇ ਇਲਾਜ ਐਕਯੂਪੈਸ਼ਰ ਨਾਲ ਦੁਆਰਾ

Posted by Desi Nuskhe Wale on Saturday, 1 September 2018

कि आपको वीडियो कैसी लगी और के वाक्य में ही ऐसा हो सकता है इस वीडियो को अपने प्रिय मित्रों के संजू शेयर करें ताकि किसी का भला हो सके और वह भी इस पर अपनी प्रतिक्रिया कमेंट ों के जरिए सबके सामने रख सके हमें पूरा यकीन है कि आपके मित्रों को विजय वीडियो अवश्य पसंद आएगी जय वीडियो आज की सबसे ज्यादा बालवीर वीडियो में से एक है हम भी आपको वही वीडियो दिखाने का जतन करते हैं,जो सोशल मीडिया पर सबसे ज्यादा वायरल हो रही होती है तो रोजाना ताजा ताजा वीडियो देखने के लिए हमारे साथ हमारे फेसबुक पेज पर जुड़े नहीं हमारे साथ हमारे फेसबुक पेज पर जुड़ने के लिए आप सभी का दिल की गहराइयों से बहुत बहुत धन्यवाद है इसी प्रकार हमें अपना प्यार देते रहें और हमारी वीडियो को लाइक करते रहे उन पर कमेंट करते रहें और उन्हें अपने प्रिय मित्रों के संग शेयर करते रहें हम भी कोशिश करते हैं कि आपको वही वीडियो दिखाएं जो आपकी जानकारी में इजाफा करें और आपको आपके आसपास में क्या हाल है,उसकी पूरी जानकारी दें तो एक बार फिर आप सभी का हमारे साथ जुड़ने के लिए दिल की गहराइयों से बहुत बहुत धन्यवाद इस वीडियो को अपने मित्रों के संग शेयर करना ना भूलें ताकि किसी का भला हो सके और किसी का इलाज हो सके जिसे बुला चोक जैसी बीमारी लगी हुई है हम भगवान से कामना करते हैं कि आप हंसते खेलते रहे इसी के साथ हम आपसे अब विदा लेते हैं और नई वीडियो लाने की कोशिश करेंगे इसी प्रकार हमारे साथ जुड़े रहिए इस वीडियो को शेयर करना मत भूलिए एक बार फिर से आप सभी का दिल की गहराइयों से बहुत बहुत ही धन्यवाद है जो आप हमारे साथ हमारे फेसबुक पेज पर जुड़े हुए हैं धन्यवाद

Read More...

News

ਫ਼ਰੀਦਕੋਟ ਬਾਦਲਾਂ ਦੀ ਰੈਲੀ ‘ਤੇ ਗਰਮਖਿਆਲੀਆਂ ਦਾ ਧਾਵਾ, ਟਰਾਲੀਆਂ ਛੱਡ ਕੇ ਭੱਜੇ ਅਕਾਲੀ

ਫ਼ਰੀਦਕੋਟ ਬਾਦਲਾਂ ਦੀ ਰੈਲੀ ‘ਤੇ ਗਰਮਖਿਆਲੀਆਂ ਦਾ ਧਾਵਾ, ਟਰਾਲੀਆਂ ਛੱਡ ਕੇ ਭੱਜੇ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਫ਼ਰੀਦਕੋਟ ਰੈਲੀ ਖਤਮ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਅਕਾਲੀਆਂ ਨੂੰ ਘੇਰ ਲਿਆ। ਦੋਵਾਂ ਧਿਰਾਂ ਵਿਚ ਟਕਰਾਅ ਵਾਲੀ ਸਥਿਤੀ ਬਣ ਗਈ। ਪੁਲਿਸ ਦੀ ਸਖਤੀ ਦੇ ਬਾਵਜੂਦ ਜਥੇਬੰਦੀਆਂ ਨੇ ਅਚਾਨਕ ਰੈਲੀ ਤੋਂ ਪਰਤ ਰਹੇ ਅਕਾਲੀਆਂ ਉਤੇ ਧਾਵਾ ਬੋਲ ਦਿੱਤਾ, ਜਿਸ ਕਾਰਨ ਅਕਾਲੀ ਟਰਾਲੀਆਂ ਛੱਡ ਦੇ ਭੱਜ ਗਏ ਮੌਕੇ ਉਤੇ ਮੌਜੂਦ ਪੁਲਿਸ ਨੇ ਹਾਲਾਤ ਨੂੰ ਕਾਬੂ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਹਾਲਾਤ ਵਸੋਂ ਬਾਹਰ ਹੋ ਗਏ। ਸਿੱਖ ਆਗੂਆਂ ਨੇ ਬਾਦਲਾਂ ਨੂੰ ਪੰਥ ਦੇ ਦੁਸ਼ਮਣ ਦੱਸਦੇ ਹੋਏ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਬੜੀ ਮੁਸ਼ਕਲ ਨਾਲ ਅਕਾਲੀ ਆਗੂਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਸਿੱਖ ਜਥੇਬੰਦੀਆਂ ਨੇ ਅਕਾਲੀਆਂ ਨੂੰ ਇਹ ਰੈਲੀ ਕਰਨ ਤੋਂ ਵਰਜਿਆ ਸੀ। ਇਥੋਂ ਤੱਕ ਕਿ ਕੈਪਟਨ ਸਰਕਾਰ ਨੇ ਰੈਲੀ ਰੱਦ ਕਰ ਦਿੱਤੀ ਸੀ ਪਰ ਅਕਾਲੀ ਦਲ ਨੇ ਹਾਈ ਕੋਰਟ ਪਹੁੰਚ ਕਰ ਕੇ ਮਨਜ਼ੂਰੀ ਲੈ ਲਈ ਸੀ। ਸਰਕਾਰ ਨੇ ਰੈਲੀ ਰੱਦ ਕਰਨ ਸਮੇਂ ਦਾਅਵਾ ਕੀਤਾ ਸੀ ਕਿ ਜੇ ਕਰ ਅਕਾਲੀਆਂ ਨੇ ਰੈਲੀ ਕੀਤੀ ਤਾਂ ਮਾਹੌਲ ਵਿਗੜ ਸਕਦਾ ਹੈ ਪਰ ਸਰਕਾਰ ਦੇ ਇਸ ਦਾਅਵੇ ਨੂੰ ਨਕਾਰ ਦਿੱਤਾ ਗਿਆ। ਹਾਲਾਂਕਿ ਰੈਲੀ ਸ਼ੁਰੂ ਹੋਣ ਵੇਲੇ ਹੰਗਾਮਾ ਕੀਤਾ ਸੀ ਪਰ ਅੱਗੇ ਵਧ ਰਹੀਆਂ ਸਿੱਖ ਜਥੇਬੰਦੀਆਂ ਨੂੰ ਪੁਲਿਸ ਨੇ ਸ਼ਹਿਰ ਦੇ ਬਾਹਰ ਹੀ ਰੋਕ ਦਿੱਤਾ ਸੀ। ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਤਕਰੀਬਨ 10 ਹਜ਼ਾਰ ਪੁਲਿਸ ਮੁਲਾਜ਼ਮ ਫ਼ਰੀਦਕੋਟ ਵਿੱਚ ਤਾਇਨਾਤ ਕੀਤੇ ਗਏ ਸਨ ਜਥੇਬੰਦੀਆਂ ਬੈਰੀਕੇਡ ਤੋੜ ਕੇ ਅੱਗੇ ਵਧ ਗਈਆਂ ਪਰ ਸ਼ਹਿਰ ਅੰਦਰ ਵੜਨ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਹੁਣ ਰੈਲੀ ਖਤਮ ਹੋਣ ਉਤੇ ਜਦੋਂ ਅਕਾਲੀ ਪਰਤ ਰਹੇ ਸਨ ਤਾਂ ਪ੍ਰਦਰਸ਼ਨਕਾਰੀਆਂ ਨੇ ਚੜ੍ਹਾਈ ਕਰ ਦਿੱਤੀ ਤੇ ਕਾਫੀ ਖਿੱਚਧੂਹ ਕੀਤੀ। ਫ਼ਰੀਦਕੋਟ ਬਾਦਲਾਂ ਦੀ ਰੈਲੀ ‘ਤੇ ਗਰਮਖਿਆਲੀਆਂ ਦਾ ਧਾਵਾ, ਟਰਾਲੀਆਂ ਛੱਡ ਕੇ ਭੱਜੇ ਅਕਾਲੀ

Read More...

News

ਪੰਜਾਬੀ ਗਾਣਿਆਂ ਦੇ ਆਹ ਮਸ਼ਹੂਰ ਮਾਡਲ ਗੱਡੀ ਚੋਰੀ ਕਰਦਾ ਫੜ ਲਿਆ !!!

ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਆ ਰਹੀ ਹੈ। ਜਿੱਥੇ ਪੰਜਾਬੀ ਦੇ ਕਈ ਗਾਣਿਆਂ ਵਿਚ ,,,,, ਮਾਡਲਿੰਗ ਕਰ ਚੁੱਕੇ ਮਾਡਲ ਸੋਨੂ ਬਖਸ਼ੀ ਨੂੰ ਪਟਿਆਲਾ ਵਿਚ ਲੋਕਾਂ ਨੇ ਕਾਰ ਚੋਰੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਸੋਨੂ ਬਖ਼ਸ਼ੀ ਨਾਲ ਉਸ ਦੇ ਹੋਰ ਸਾਥੀ ਅਜੈ ਤੇ ਅਸ਼ਵਨੀ ਨੂੰ ਵੀ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ

ਸਤਵਿੰਦਰ ਬੁੱਗੇ ਦੇ ਗਾਣਿਆਂ ਦਾ ਮਾਡਲ ਹੁਣ ਨਸ਼ਿਆਂ ਪਿੱਛੇ ਬਣਿਆ 'ਕਾਰ ਚੋਰ' !

ਸਤਵਿੰਦਰ ਬੁੱਗੇ ਦੇ ਗਾਣਿਆਂ ਦਾ ਮਾਡਲ ਹੁਣ ਨਸ਼ਿਆਂ ਪਿੱਛੇ ਬਣਿਆ 'ਕਾਰ ਚੋਰ' !

Posted by Daily Post Punjabi on Friday, 14 September 2018

ਕਿ ਸੋਨੂ ਉਤੇ ਐਨਡੀਪੀਐਸ ਐਕਟ ਤਹਿਤ ਪਹਿਲਾਂ ਵੀ 3-4 ਮਾਮਲੇ ਦਰਜ ਹਨ ਤੇ ਪੁੱਛਗਿੱਛ ਵਿਚ ਕਈ ਖੁਲਾਸੇ ਕਰ ਚੁੱਕਾ ਹੈ,ਇਹ ਲੋਕ ਗੱਡੀਆਂ ਚੋਰੀ ਕਰ ਕੇ ਉਸ ਦੇ ਪਾਰਟ ਕਬਾੜ ਵਿਚ ਵੇਚ ਦਿੰਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜੱਗਬਾਣੀ ਦੀ ਰਿਪੋਟ ਅਨੁਸਾਰ ਪੰਜਾਬੀ ਫਿਲਮਾਂ ਅਤੇ ਗਾਣਿਆਂ ਵਿਚ ਮਾਡਲਿੰਗ ਕਰਨ ਵਾਲੇ ਕਮਲਪ੍ਰੀਤ ਸਿੰਘ ਨੂੰ ਮਾਡਲ ਟਾਊਨ ਚੌਕੀ ਦੀ ਪੁਲਸ ਨੇ ਸਾਥੀਆਂ ਸਣੇ ਚੋਰੀ ਦੀ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ। ਕਮਲਪ੍ਰੀਤ ਸਿੰਘ ਹਰਿੰਦਰ ਨਗਰ ਸਰਹਿੰਦ ਰੋਡ ਪਟਿਆਲਾ ਦਾ ਰਹਿਣ ਵਾਲਾ ਹੈ।,,,,,,,,, ਉਸ ਦੇ ਜਿਹਡ਼ੇ 2 ਹੋਰ ਸਾਥੀ ਗ੍ਰਿਫਤਾਰ ਕੀਤੇ ਗਏ ਹਨ, ਉਨ੍ਹਾਂ ਵਿਚ ਅਸ਼ਵਨੀ ਕੁਮਾਰ ਅਤੇ ਅਜੇ ਕੁਮਾਰ ਵਾਸੀ ਬਾਜਵਾ ਕਾਲੋਨੀ ਪਟਿਆਲਾ ਸ਼ਾਮਲ ਹਨ। ਪੁਲਸ ਮੁਤਾਬਕ ਕਮਲਪ੍ਰੀਤ ਸਿੰਘ ਨਸ਼ਾ ਕਰਨ ਦਾ ਆਦੀ ਹੋ ਚੁੱਕਾ ਹੈ। ਇਸ ਦੀ ਪੂਰਤੀ ਲਈ ਉਸ ਨੇ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।ਇਸ ਸਬੰਧੀ,,,,,,, ਡੀ. ਐੈੱਸ. ਪੀ. ਸਿਟੀ-1 ਯੋਗੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੀਤੇ ਕੱਲ ਲੀਲਾ ਭਵਨ ਚੌਕ ਵਿਚੋਂ ਬਲਜੀਤ ਸਿੰਘ ਪੁੱਤਰ ਕਿਹਰ ਸਿੰਘ ਵਾਸੀ ਅਬਚਲ ਨਗਰ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਉਸ ਦੀ ਕਾਰ ਪਾਰਕਿੰਗ ਵਿਚ ਖੜ੍ਹੀ ਸੀ ਉਕਤ ਵਿਅਕਤੀਆਂ ਨੇ ਕਾਰ ਦੀ ਚਾਬੀ ਚੋਰੀ ਕਰ ਕੇ ਉਸ ਦੀ ਵਿਆਹ ਵਿਚ ਮਿਲੀ ਨਵੀਂ ਕਾਰ ਚੋਰੀ ਕਰ ਲਈ। ਪੁਲਸ ਨੇ ਤਿੰਨਾਂ ਖਿਲਾਫ ਕੇਸ ਦਰਜ ਕਰ ਕੇ ਜਦੋਂ ਭਾਲ ਸ਼ੁਰੂ ਕੀਤੀ ਤਾਂ ਸ਼ਹਿਰ ਦੇ 23 ਨੰਬਰ ਫਾਟਕ ਕੋਲੋਂ ਇਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਅਾਲਟੋ ਕਾਰ ਵੀ ਬਰਾਮਦ ਕਰ ਲਈ ਉਨ੍ਹਾਂ ਦੱਸਿਆ ਕਿ ਚੋਰੀ ਕਰਨ ਤੋਂ ਬਾਅਦ ਤਿੰਨੋਂ ਨੰਬਰ ਟੈਂਪਰ ਕਰ ਕੇ ਕਾਰ ਨੂੰ ਸ਼ਹਿਰੋਂ ਬਾਹਰ ਕੱਢਣ ਦੀ ਫਿਰਾਕ ਵਿਚ ਸਨ। ਪੁਲਸ ਵੱਲੋਂ ਕੀਤੀ ਘੇਰਾਬੰਦੀ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ। ਪੁਲਸ ਮੁਤਾਬਕ ਕਮਲਪ੍ਰੀਤ ਖਿਲਾਫ ਪਹਿਲਾਂ ਵੀ ਐੈੱਨ. ਡੀ. ਪੀ. ਐੈੱਸ.,,,,,,,,,, ਐਕਟ ਤਹਿਤ ਕੇਸ ਦਰਜ ਹਨ। ਡੀ. ਐੈੱਸ. ਪੀ. ਸ਼ਰਮਾ ਨੇ ਦੱਸਿਆ ਕਿ ਤਿੰਨਾਂ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਹੁਣ ਤੱਕ ਕਿੰਨੀਆ ਕਾਰਾਂ ਚੋਰੀ ਕੀਤੀਆਂ ਹਨ? ਇਸ ਦੀ ਪੂਰੀ ਪੜਤਾਲ ਕੀਤੀ ਜਾਵੇਗੀ। ਇਸ ਮੌਕੇ ਥਾਣਾ ਸਿਵਲ ਲਾਈਨ ਦੇ ਐੈੱਸ. ਐੈੱਚ. ਓ ਇੰਸ. ਜਤਿੰਦਰ ਸਿੰਘ ਅਤੇ ਮਾਡਲ ਟਾਊਨ ਚੌਕੀ ਦੇ ਇੰਚਾਰਜ ਐੈੱਸ. ਆੲੀ. ਗੁਰਦੀਪ ਸਿੰਘ ਵੀ ਹਾਜ਼ਰ ਸਨ।

Read More...

News

ਅਕਾਲੀ ਦਲ ਦੀ ਪੋਲ ਖੋਲ ਰੈਲੀ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਵਲੋਂ ਵਿਰੋਧ (ਵੀਡੀਓ)

ਫਰੀਦਕੋਟ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਪੋਲ ਖੋਲ ਰੈਲੀ ਕੀਤੀ ਜਾ ਰਹੀ ਹੈ। ਅਕਾਲੀ ਦਲ ਦੀ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੱਖ ਜਥੇਬੰਦੀਆਂ ਦੂਰ-ਦੂਰ ਤੋਂ ਇਸ ਦਾ ਵਿਰੋਧ ਕਰਨ ਲਈ ਫਰੀਦਕੋਟ ਪਹੁੰਚ ਗਈਆਂ ਹਨ, ਜਿਨ੍ਹਾਂ ਨੂੰ ਮੌਕੇ ‘ਤੇ ਮੌਜੂਦ ਪੁਲਸ ਨੇ ਰੋਕ ਲਿਆ ਹੈ। ਇਸ ਦੌਰਾਨ ਪੰਥਕ ਜਥੇਬੰਦੀਆਂ ਨੂੰ ਸ਼ਹਿਰ ‘ਚ ਦਾਖਲ ਨਾ ਹੋਣ ਦੇਣ ਲਈ ਕੋਟਕਪੂਰਾ ਰੋਡ ‘ਤੇ ਧਰਨਾ ਲਗਾਇਆ ਗਿਆ ਹੈ ਅਤੇ ਫਰੀਦਕੋਟ ਅਤੇ ਕੋਟਕਪੂਰਾ ਰੋਡ ਜਾਮ ਕਰ ਦਿੱਤੀ ਗਈ ਹੈ।

ਫਰੀਦਕੋਟ : ਅਕਾਲੀ ਦਲ ਦੀ ਪੋਲ ਖੋਲ ਰੈਲੀ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਵਲੋਂ ਵਿਰੋਧ

Posted by JagBani on Sunday, 16 September 2018

ਪਤਾ ਲੱਗਾ ਹੈ ਕਿ ਅਕਾਲੀ ਦਲ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ ਤੋਂ ਸਾਦਿਕ ਹੁੰਦੇ ਹੋਏ ਫਰੀਦਕੋਟ ਆ ਗਏ ਹਨ। ਜਾਣਕਾਰੀ ਅਨੁਸਾਰ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਇਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ਅਤੇ ਦੂਜੇ ਪਾਸੇ ਬਾਦਲ ਰੈਲੀਆਂ ਕਰਕੇ ਹੁਣ ਸ਼ਹੀਦਾਂ ਦੀਆਂ ਮੜੀਆਂ ਫਰੋਲਣਾ ਚਾਹੁੰਦੇ ਹਨ। ਹਾਈਕੋਰਟ ਦੇ ਹੁਕਮਾਂ ਮੁਤਾਬਕ ਪੁਲਸ ਵਲੋਂ ਰੈਲੀ ਦੀ ਸੁਰੱਖਿਆ ਲਈ ਪੂਰੇ ਇੰਤਜਾਮ ਕੀਤੇ ਗਏ ਹਨ। ਵੱਡੀ ਗਿਣਤੀ ‘ਚ ਪੁਲਸ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਪ੍ਰਸ਼ਾਸਨ ਵਲੋਂ ਵਿਰੋਧ ਦੇ ਖਦਸ਼ੇ ਦੇ ਮੱਦੇਨਜ਼ਰ ਅਕਾਲੀ ਦਲ ਦੀ ਫਰੀਦਕੋਟ ਰੈਲੀ ‘ਤੇ ਰੋਕ ਲਗਾ ਦਿੱਤੀ ਗਈ ਸੀ,ਜਿਸ ਨੂੰ ਬਾਅਦ ‘ਚ ਹਾਈਕੋਰਟ ਨੇ ਹਟਾ ਦਿੱਤਾ ਸੀ।Today, in Faridkot, a public meeting of Shiromani Akali Dal is being held. Prior to the Akali Dal rally, Sikh organizations have reached Faridkot to protest against it, who have been stopped by the police present. Meanwhile, Dharna has been set up on Kotkapura Road to prevent the Panthic organizations from entering the city and the Faridkot and Kotkapura Road have been suspended. It has been found that Deputy Chief Minister Sukhbir Singh Badal of Akali Dal, Mr.Sadik from Sri Muktsar Sahib Having come to Faridkot

Read More...

News

ਦੇਖੋ ਕਿਵੇਂ ਗੁਰੂ ਦੇ ਸਿੰਘ ਡਟੇ ਹੋ ਨੇ II ਰੈਲੀ ਦਾ ਵਿਰੋਧ II ਹਕੂਮਤਾਂ ਨਾਲ ਟੱਕਰ ਲੈਣ ਲਈ ਜਿਗਰੇ ਚਾਹੀਦੇ ਆ II

ਫਰੀਦਕੋਟ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਪੋਲ ਖੋਲ ਰੈਲੀ ਕੀਤੀ ਜਾ ਰਹੀ ਹੈ। ਅਕਾਲੀ ਦਲ ਦੀ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੱਖ ਜਥੇਬੰਦੀਆਂ ਦੂਰ-ਦੂਰ ਤੋਂ ਇਸ ਦਾ ਵਿਰੋਧ ਕਰਨ ਲਈ ਫਰੀਦਕੋਟ ਪਹੁੰਚ ਗਈਆਂ ਹਨ, ਜਿਨ੍ਹਾਂ ਨੂੰ ਮੌਕੇ ‘ਤੇ ਮੌਜੂਦ ਪੁਲਸ ਨੇ ਰੋਕ ਲਿਆ ਹੈ। ਇਸ ਦੌਰਾਨ ਪੰਥਕ ਜਥੇਬੰਦੀਆਂ ਨੂੰ ਸ਼ਹਿਰ ‘ਚ ਦਾਖਲ ਨਾ ਹੋਣ ਦੇਣ ਲਈ ਕੋਟਕਪੂਰਾ ਰੋਡ ‘ਤੇ ਧਰਨਾ ਲਗਾਇਆ ਗਿਆ ਹੈ ਅਤੇ ਫਰੀਦਕੋਟ ਅਤੇ ਕੋਟਕਪੂਰਾ ਰੋਡ ਜਾਮ ਕਰ ਦਿੱਤੀ ਗਈ ਹੈ।

ਬਾਦਲ ਸਰਸਾ ਦਾ ਵਿਰੋਧ ਫਰੀਦਕੋਟ

Posted by Sukh Raj Singh on Saturday, 15 September 2018

ਪਤਾ ਲੱਗਾ ਹੈ ਕਿ ਅਕਾਲੀ ਦਲ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ ਤੋਂ ਸਾਦਿਕ ਹੁੰਦੇ ਹੋਏ ਫਰੀਦਕੋਟ ਆ ਗਏ ਹਨ। ਜਾਣਕਾਰੀ ਅਨੁਸਾਰ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਇਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ਅਤੇ ਦੂਜੇ ਪਾਸੇ ਬਾਦਲ ਰੈਲੀਆਂ ਕਰਕੇ ਹੁਣ ਸ਼ਹੀਦਾਂ ਦੀਆਂ ਮੜੀਆਂ ਫਰੋਲਣਾ ਚਾਹੁੰਦੇ ਹਨ। ਹਾਈਕੋਰਟ ਦੇ ਹੁਕਮਾਂ ਮੁਤਾਬਕ ਪੁਲਸ ਵਲੋਂ ਰੈਲੀ ਦੀ ਸੁਰੱਖਿਆ ਲਈ ਪੂਰੇ ਇੰਤਜਾਮ ਕੀਤੇ ਗਏ ਹਨ। ਵੱਡੀ ਗਿਣਤੀ ‘ਚ ਪੁਲਸ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਪ੍ਰਸ਼ਾਸਨ ਵਲੋਂ ਵਿਰੋਧ ਦੇ ਖਦਸ਼ੇ ਦੇ ਮੱਦੇਨਜ਼ਰ ਅਕਾਲੀ ਦਲ ਦੀ ਫਰੀਦਕੋਟ ਰੈਲੀ ‘ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਨੂੰ ਬਾਅਦ ‘ਚ ਹਾਈਕੋਰਟ ਨੇ ਹਟਾ ਦਿੱਤਾ ਸੀ।Today, in Faridkot, a public meeting of Shiromani Akali Dal is being held. Prior to the Akali Dal rally, Sikh organizations have reached Faridkot to protest against it, who have been stopped by the police present. Meanwhile, Dharna has been set up on Kotkapura Road to prevent the Panthic organizations from entering the city and the Faridkot and Kotkapura Road have been suspended. It has been found that Deputy Chief Minister Sukhbir Singh Badal of Akali Dal, Mr.Sadik from Sri Muktsar Sahib Having come to Faridkot

Read More...